ਹੁਸ਼ਿਆਰਪੁਰ (ਰਾਮਗੜ੍ਹੀਆ ਦਰਪਣ) – ਗਹਿਰੇ ਦੁੱਖ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਮਾਤਾ ਮੋਹਿੰਦਰ ਕੌਰ ਜੀ ਵਾਹਿਗੁਰੂ ਜੀ ਦੇ ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਦੇ ਵਿਛੋੜੇ ਨਾਲ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਮਾਤਾ ਜੀ ਦੀ ਆਤਮਿਕ ਸ਼ਾਂਤੀ ਲਈ ਭੋਗ ਦਾ ਕਾਰਜ ਐਤਵਾਰ, 8 ਫਰਵਰੀ 2026 ਨੂੰ ਦੁਪਹਿਰ 12:00 ਵਜੇ, ਨਿਵਾਸ ਅਸ਼ੀਸ਼, ਦਸ਼ਮੇਸ਼ ਨਗਰ, ਗਲੀ ਨੰਬਰ 5/4, ਹੁਸ਼ਿਆਰਪੁਰ ਵਿਖੇ ਆਰੰਭ ਹੋਵੇਗਾ। ਇਸ ਉਪਰੰਤ ਦੁਪਹਿਰ 1:00 ਵਜੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਗੋਬਿੰਦ ਨਗਰ (ਇੰਡਸਟਰੀਅਲ ਏਰੀਆ ਨੇੜੇ, ਜੇਆਰ ਪੋਲਿਟੈਕਨਿਕ ਗਵਰਨਮੈਂਟ ਕਾਲਜ ਕੋਲ), ਹੋਸ਼ਿਆਰਪੁਰ ਵਿੱਚ ਕੀਰਤਨ ਅਤੇ ਅੰਤਿਮ ਅਰਦਾਸ ਸੰਪੰਨ ਕੀਤੀ ਜਾਵੇਗੀ।
ਅੰਤ ਵਿੱਚ ਗੁਰੂ ਕਾ ਲੰਗਰ ਵਰਤਾਇਆ ਜਾਵੇਗਾ। ਪਰਿਵਾਰਕ ਮੈਂਬਰਾਂ ਵੱਲੋਂ ਸੰਗਤਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਹਾਜ਼ਰੀ ਭਰ ਕੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇ।
ਅਦਾਰਾ ਰਾਮਗੜ੍ਹੀਆ ਦਰਪਣ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੈ ਅਤੇ ਵਾਹਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਕਰਦਾ ਹੈ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਥਾਂ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।
ਮਾਤਾ ਮੋਹਿੰਦਰ ਕੌਰ ਜੀ ਦਾ ਦੇਹਾਂਤ: 8 ਫਰਵਰੀ ਨੂੰ ਹੁਸ਼ਿਆਰਪੁਰ ਵਿੱਚ ਭੋਗ ਅਤੇ ਅੰਤਿਮ ਅਰਦਾਸ

















