ਅੰਮ੍ਰਿਤਸਰ:12 ਕਿਲੋ ਅਫ਼ੀਮ ਸਣੇ ਦੋ ਗ੍ਰਿਫ਼ਤਾਰ

You are currently viewing ਅੰਮ੍ਰਿਤਸਰ:12 ਕਿਲੋ ਅਫ਼ੀਮ ਸਣੇ ਦੋ ਗ੍ਰਿਫ਼ਤਾਰ

ਅੰਮ੍ਰਿਤਸਰ ਕਮਿਸ਼ਟਰੇਟ ਦੀ ਪੁਲੀਸ ਨੇ ਅੰਤਰਰਾਜੀ ਅਫੀਮ ਤਸਕਰੀ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 12 ਕਿਲੋ ਅਫੀਮ, ਨਸ਼ੀਲੇ ਪਦਾਰਥਾਂ ਦੀ ਡਰਗ ਮਨੀ ਅਤੇ ਵਾਹਨ ਬਰਾਮਦ ਕੀਤਾ ਗਿਆ ਹੈ।

ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖਤ ਹਰਵਿੰਦਰ ਸਿੰਘ ਉਰਫ ਹੈਰੀ ਵਾਸੀ ਪਿੰਡ ਹਰੜ, ਥਾਣਾ ਰਾਮਦਾਸ, ਅੰਮ੍ਰਿਤਸਰ ਦਿਹਾਤੀ ਅਤੇ ਰਣਜੀਤ ਸਿੰਘ ਉਰਫ ਰਾਣਾ ਵਾਸੀ ਪਿੰਡ ਅਵਾਨ, ਥਾਣਾ ਰਾਮਦਾਸ, ਅੰਮ੍ਰਿਤਸਰ ਵਜੋਂ ਹੋਈ ਹੈ। ਇਨ੍ਹਾਂ ਦੇ ਕੋਲੋਂ ਪੁਲੀਸ ਨੇ 12 ਕਿਲੋਗ੍ਰਾਮ ਅਫੀਮ, ਇੱਕ ਕਾਰ (ਥਾਰ ਰੋਕਸ) ਅਤੇ ਨਸ਼ੀਲੇ ਪਦਾਰਥਾਂ ਦੀ ਰਕਮ ਵਜੋਂ 6000 ਰੁਪਏ ਬਰਾਮਦ ਕੀਤੇ ਹਨ।