ਰਾਜ ਕੁੰਦਰਾ-ਸ਼ਿਲਪਾ ਸ਼ੈਟੀ ਧੋਖਾਧੜੀ ਮਾਮਲੇ ’ਚ ਏਕਤਾ ਕਪੂਰ ਤੇ ਬਿਪਾਸ਼ਾ ਬਸੂ ਤੋਂ ਹੋ ਸਕਦੀ ਹੈ ਪੁੱਛ ਪੜਤਾਲ

You are currently viewing ਰਾਜ ਕੁੰਦਰਾ-ਸ਼ਿਲਪਾ ਸ਼ੈਟੀ ਧੋਖਾਧੜੀ ਮਾਮਲੇ ’ਚ ਏਕਤਾ ਕਪੂਰ ਤੇ ਬਿਪਾਸ਼ਾ ਬਸੂ ਤੋਂ ਹੋ ਸਕਦੀ ਹੈ ਪੁੱਛ ਪੜਤਾਲ

ਮੁੰਬਈ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ (EOW) ਨਿਰਮਾਤਾ-ਨਿਰਦੇਸ਼ਕ ਏਕਤਾ ਕਪੂਰ ਅਤੇ ਅਦਾਕਾਰਾ ਬਿਪਾਸ਼ਾ ਬਾਸੂ ਅਤੇ ਨੇਹਾ ਧੂਪੀਆ ਤੋਂ ਬੈਸਟ ਡੀਲ ਟੀਵੀ ਪ੍ਰਾਈਵੇਟ ਲਿਮਟਿਡ ਨਾਲ ਸਬੰਧਤ 60 ਕਰੋੜ ਰੁਪਏ ਦੇ ਕਥਿਤ ਧੋਖਾਧੜੀ ਮਾਮਲੇ ਸਬੰਧੀ ਪੁੱਛਗਿੱਛ ਕਰ ਸਕਦੀਹੈ। ਬੈਸਟ ਡੀਲ ਟੀਵੀ ਪ੍ਰਾਈਵੇਟ ਲਿਮਟਿਡ ਹੁਣ ਬੰਦ ਹੋ ਚੁੱਕੀ ਕੰਪਨੀ ਹੈ ਅਤੇ ਜਿਸ ਨੂੰ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਸਦੇ ਕਾਰੋਬਾਰੀ ਪਤੀ ਰਾਜ ਕੁੰਦਰਾ ਚਲਾਉਂਦੇ ਸਨ।ਰਿਪੋਰਟਾਂ ਮੁਤਾਬਕ EOW ਜਲਦੀ ਹੀ ਇਨ੍ਹਾਂ ਸੇਲਿਬ੍ਰਿਟੀਜ਼ ਵੱਲੋਂ ਬੈਸਟ ਡੀਲ ਟੀਵੀ ਨੂੰ ਪ੍ਰਮੋਟ ਕਰਨ ਲਈ ਪ੍ਰਾਪਤ ਕੀਤੇ ਗਏ ਭੁਗਤਾਨਾਂ ਦੇ ਵੇਰਵੇ ਮੰਗਣ ਲਈ ਰਸਮੀ ਬੇਨਤੀਆਂ ਭੇਜੇਗਾ, ਜਿਸ ਨੂੰ ਕਦੇ ਭਾਰਤ ਦੇ ਪਹਿਲੇ ਸੇਲਿਬ੍ਰਿਟੀ-ਆਧਾਰਤ ਟੈਲੀਸ਼ਾਪਿੰਗ ਚੈਨਲ ਵਜੋਂ ਜਾਣਿਆ ਜਾਂਦਾ ਸੀ। ਕੰਪਨੀ ਨੂੰ ਸ਼ਿਲਪਾ ਸ਼ੈੱਟੀ, ਰਾਜ ਕੁੰਦਰਾ ਅਤੇ ਅਦਾਕਾਰ ਅਕਸ਼ੈ ਕੁਮਾਰ ਵੱਲੋਂ ਲਾਂਚ ਕੀਤਾ ਗਿਆ ਸੀ।
ਇੱਕ ਸੂਤਰ ਨੇ ਦੱਸਿਆ, ‘‘ਅਸੀਂ ਪੁੱਛਾਂਗੇ ਕਿ ਉਨ੍ਹਾਂ ਨੂੰ ਕਿੰਨਾ ਤੇ ਕਿਸ ਰੂਪ ਵਿੱਚ ਭੁਗਤਾਨ ਕੀਤਾ ਗਿਆ ਸੀ ਅਤੇ ਕੀ ਉਨ੍ਹਾਂ ਦੇ ਲੈਣ-ਦੇਣ ਵਿੱਚ ਕੋਈ ਬੇਨਿਯਮੀਆਂ ਸਨ।’’