ਭਾਰਤ ਨੇ ਪਾਕਿਸਤਾਨ ਨੂੰ ਛੇ ਵਿਕਟਾਂ ਨਾਲ ਹਰਾਇਆ; ਪਲੇਅਰ ਆਫ ਦਿ ਮੈਚ ਅਭਿਸ਼ੇਕ ਸ਼ਰਮਾ ਰਿਹਾ

You are currently viewing ਭਾਰਤ ਨੇ ਪਾਕਿਸਤਾਨ ਨੂੰ ਛੇ ਵਿਕਟਾਂ ਨਾਲ ਹਰਾਇਆ; ਪਲੇਅਰ ਆਫ ਦਿ ਮੈਚ ਅਭਿਸ਼ੇਕ ਸ਼ਰਮਾ ਰਿਹਾ

ਭਾਰਤ ਨੇ ਅੱਜ ਇੱਥੇ ਏਸ਼ੀਆ ਕੱਪ ਦੇ ਸੁਪਰ ਚਾਰ ਮੈਚ ਵਿਚ ਪਾਕਿਸਤਾਨ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ ਹੈ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ ਵੀਹ ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ਨਾਲ 171 ਦੌੜਾਂ ਬਣਾਈਆਂ। ਭਾਰਤ ਨੇ 18.5 ਓਵਰਾਂ ਵਿਚ ਛੇ ਵਿਕਟਾਂ ਦੇ ਨੁਕਸਾਨ ਨਾਲ 174 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਭਾਰਤ ਦੇ ਤਿਲਕ ਵਰਮਾ 30 ਤੇ ਹਾਰਦਿਕ ਪਾਂਡਿਆ 7 ਦੌੜਾਂ ਬਣਾ ਕੇ ਨਾਬਾਦ ਰਹੇ।

ਇਸ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਨੂੰ 172 ਦੌੜਾਂ ਦਾ ਟੀਚਾ ਦਿੱਤਾ। ਪਾਕਿਸਤਾਨ ਨੇ ਨਿਰਧਾਰਿਤ ਵੀਹ ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ਨਾਲ 171 ਦੌੜਾਂ ਬਣਾਈਆਂ ਹਨ। ਪਾਕਿਸਤਾਨ ਵਲੋਂ ਸਲਮਾਨ ਆਗਾ 17 ਤੇ ਫਾਹੀਮ ਅਸ਼ਰਫ 20 ਦੌੜਾਂ ਬਣਾ ਕੇ ਨਾਬਾਦ ਰਹੇ।

ਭਾਰਤ ਨੇ 172 ਦੌੜਾਂ ਦਾ ਪਿੱਛਾ ਕਰਦਿਆਂ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ ਦੇ ਦੋਵੇਂ ਸਲਾਮੀ ਬੱਲੇਬਾਜ਼ੀ ਨੇ ਤੇਜ਼ੀ ਨਾਲ ਦੌੜਾਂ ਬਣਾਈਆਂ ਪਰ ਸ਼ੁਭਮਨ ਤੇ ਅਭਿਸ਼ੇਕ ਦੇ ਆਊਟ ਹੋਣ ਤੋਂ ਬਾਅਦ ਹੌਲੀ ਗਤੀ ਨਾਲ ਦੌੜਾਂ ਬਣੀਆਂ।

ਭਾਰਤ ਦਾ ਪਹਿਲਾ ਵਿਕਟ ਸ਼ੁਭਮਨ ਗਿੱਲ ਦਾ ਡਿੱਗਿਆ। ਉਸ ਨੇ 28 ਗੇਂਦਾਂ ਵਿਚ 47 ਦੌੜਾਂ ਬਣਾਈਆਂ। ਉਸ ਨੂੰ ਫਾਹੀਮ ਅਸ਼ਰਫ ਨੇ ਕਲੀਨ ਬੋਲਡ ਕੀਤਾ।

ਭਾਰਤ ਦਾ ਦੂਜਾ ਵਿਕਟ ਕਪਤਾਨ ਸੂਰਿਆ ਕੁਮਾਰ ਯਾਦਵ ਵਜੋਂ ਡਿੱਗਿਆ। ਉਸ ਨੇ ਕੋਈ ਦੌੜ ਨਹੀਂ ਬਣਾਈ। ਉਸ ਨੂੰ ਹੈਰਿਸ ਰਾਊਫ ਦੀ ਗੇਂਦ ’ਤੇ ਅਬਰਾਰ ਅਹਿਮਦ ਨੇ ਕੈਚ ਆਊਟ ਕੀਤਾ। ਭਾਰਤ ਦਾ ਤੀਜਾ ਵਿਕਟ ਅਭਿਸ਼ੇਕ ਸ਼ਰਮਾ ਦਾ ਡਿੱਗਿਆ। ਉਸ ਨੇ 39 ਗੇਂਦਾਂ ਵਿਚ 74 ਦੌੜਾਂ ਬਣਾਈਆਂ।