ਅਲਵਿਦਾ ਸ. ਸੁਰਜੀਤ ਸਿੰਘ ਪਨੇਸਰ ਬਰਮਿੰਘਮ ਯੂਕੇ

You are currently viewing ਅਲਵਿਦਾ ਸ. ਸੁਰਜੀਤ ਸਿੰਘ ਪਨੇਸਰ ਬਰਮਿੰਘਮ ਯੂਕੇ

ਬਰਮਿੰਘਮ (ਰਾਮਗੜ੍ਹੀਆ ਦਰਪਣ) – ਸਿੱਖ ਭਾਈਚਾਰੇ ਲਈ ਦੁਖਦਾਈ ਖ਼ਬਰ ਹੈ ਕਿ ਸ. ਸੁਰਜੀਤ ਸਿੰਘ ਪਨੇਸਰ ਇਸ ਦੁਨੀਆਂ ਵਿਚ ਨਹੀਂ ਰਹੇ। ਉਹਨਾਂ ਦੀ ਪਵਿੱਤਰ ਆਤਮਾ ਦੀ ਸ਼ਾਂਤੀ ਲਈ ਅੰਤਿਮ ਸੰਸਕਾਰ ਸਮਾਗਮ ਸੋਮਵਾਰ, 2 ਫਰਵਰੀ 2026 ਨੂੰ ਬਰਮਿੰਘਮ ਵਿੱਚ ਕਰਵਾਏ ਗਏ।
ਉਨ੍ਹਾਂ ਦੇ ਅੰਤਿਮ ਦਰਸ਼ਨ ਦੁਪਹਿਰ 12:50 ਵਜੇ ਰਾਮਗੜ੍ਹੀਆ ਸਿੱਖ ਟੈਂਪਲ, ਗ੍ਰਾਹਮ ਸਟਰੀਟ, ਬਰਮਿੰਘਮ (B1 3LA) ਵਿਖੇ ਹੋਏ ਉਪਰੰਤ ਦੁਪਹਿਰ 2:30 ਵਜੇ ਸੈਂਡਵੈਲ ਵੈਲੀ ਕਰੀਮੇਟੋਰੀਅਮ, ਫੋਰਜ ਲੇਨ, ਵੈਸਟ ਬ੍ਰੋਮਵਿਚ (B71 3SX) ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਸ਼ਾਮ 3:30 ਵਜੇ ਸਹਜ ਪਾਠ ਭੋਗ ਮੁੜ ਰਾਮਗੜ੍ਹੀਆ ਸਿੱਖ ਟੈਂਪਲ ਵਿੱਚ ਸੰਪੰਨ ਹੋਏ। ਅਦਾਰਾ ਰਾਮਗੜ੍ਹੀਆ ਦਰਪਣ ਇਸ ਦੁੱਖ ਦੀ ਘੜੀ ਵਿਚ ਪਨੇਸਰ ਪਰਿਵਾਰ ਦੇ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਵਾਸ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਾਲ ਬਕਸ਼ੇ।